ਪਤੀ ਅਤੇ ਸੱਸ ਤੋ ਦੁਖੀ ਨਵ-ਵਿਆਹੁਤਾ ਨੇ ਸਲਫ਼ਾਸ ਨਿਗਲ ਕੇ ਕੀਤੀ ਖ਼ੁਦਕੁਸ਼ੀ, ਮਾਮਲਾ ਦਰਜ

ਪੁਲਿਸ ਦੋਸ਼ੀਆਂ ਨੂੰ ਫੜਨ ’ਚ ਨਾਕਾਮ ਉਲਟਾ ਰਾਜ਼ੀਨਾਮੇਂ ਲਈ ਬਣਾ ਰਹੀ ਦਬਾਅ : ਸੂਤਰ

0

ਸ੍ਰੀ ਹਰਿਗੋਬਿੰਦਪੁਰ ( Worldwide City Live News) : ਸ੍ਰੀ ਹਰਿਗੋਬਿੰਦਪੁਰ ਦੀ ਵਸਨੀਕ ਇਕ ਨਵ ਵਿਆਹੁਤਾ ਵਲੋਂ 4/9/22 ਦਿਨ ਸੁਹਰੇ ਪਰਿਵਾਰ ਤੋਂ ਦੁਖੀ ਹੋ ਕੇ ਜ਼ਹਿਰਲੀ ਦਵਾਈ ਨਿਗਲ ਕੇ ਖ਼ੁਦਕੁਸ਼ੀ ਕਰ ਲਈ ਗਈ । ਇਸ ਮੁਤੱਲਕ ਆਪਣੇ ਬਿਆਨ ਪੁਲਿਸ ਨੂੰ ਦਰਜ ਕਰਵਾਉਂਦੇ ਹੋਏ ਮ੍ਰਿਤਕ ਨਵ – ਵਿਅਹੁਤਾ ਜਸਮੀਨ ਕੌਰ ਦੀ ਮਾਤਾ ਮਨਜੀਤ ਕੌਰ ਪਤਨੀ ਗੁਰਬਾਜ਼ ਸਿੰਘ ਵਾਸੀ ਮੁਹੱਲਾ ਖੋਸਲਾ ਸ੍ਰੀ ਹਰਿਗੋਬਿੰਦਪੁਰ ਨੇ ਕਿਹਾ ਕਿ ਮੇਰੀ ਲੜਕੀ ਜਸਮੀਨ ਕੌਰ ( 22 ) ਦਾ ਵਿਆਹ ਬੀਤੇ ਮਹੀਨੇ 20 ਅਗਸਤ ਨੂੰ ਜਤਿੰਦਰ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਮਾੜੀ ਪੰਨਵਾਂ ਨਾਲ ਹੋਇਆ ਸੀ ।

ਉਸ ਨੇ ਕਿਹਾ ਕਿ ਮੇਰੀ ਲੜਕੀ ਜਸਮੀਨ ਕੌਰ ਨੇ ਮੈਨੂੰ ਵਿਆਹ ਤੋਂ ਬਾਅਦ ਕਈ ਵਾਰ ਫੋਨ ਕਰਕੇ ਦੱਸਿਆ ਸੀ ਕਿ ਕੁਝ ਦਿਨ ਬਾਅਦ ਹੀ ਉਸ ਦੀ ਸੱਸ ਸੁਖਵਿੰਦਰ ਕੌਰ ਨੇ ਉਸ ਨਾਲ ਲੜਾਈ – ਝਗੜਾ ਕਰਨਾ ਸ਼ੁਰੂ ਹੀ ਕਰ ਦਿੱਤਾ ਹੈ ਤੇ ਬੀਤੇ ਦਿਨ ਜਦੋਂ ਜਸਮੀਨ ਕੌਰ ਦਾ ਪਤੀ ਜਤਿੰਦਰ ਸਿੰਘ ਟਿੱਪਰ ਲੈ ਕੇ ਜੰਮੂ ਗਿਆ ਸੀ ਤੇ ਉਸ ਦੀ ਸੱਸ ਨੇ ਮਗਰੋਂ ਉਸ ਨਾਲ ਫਿਰ ਲੜਾਈ – ਝਗੜਾ ਕੀਤਾ ‘ ਤੇ ਉਸ ਦੇ ਪਤੀ ਨੂੰ ਉਸ ਦੇ ਵਿਰੁੱਧ ਝੂਠੀਆਂ ਗੱਲਾਂ ਬਣਾ ਕੇ ਦੱਸੀਆਂ ।

ਜਸਮੀਨ ਕੌਰ ਨੇ ਫੋਨ ਕਰਕੇ ਕਿਹਾ ਕਿ ਮੈਂ ਸੁਹਰੇ ਘਰ ਬਹੁਤ ਤੰਗ ਪ੍ਰੇਸ਼ਾਨ ਹਾਂ ਮੈਨੂੰ ਆਣ ਕੇ ਲੈ ਜਾਵੇ ਤੇ ਮੈਂ ਆਪਣੀ ਲੜਕੀ ਨੂੰ ਕਿਹਾ ਕਿ ਤੂਸੀ ਪਹਿਲਾ ਘਰ ਵਿਚ ਖੂਛ ਰਹੋ ਫਿਰ ਮੈਂ ਚਾਰ – ਪੰਜ ਦਿਨ ਬਾਅਦ ਆਣ ਕੇ ਲੈ ਜਾਵਾਂਗੀ ਤੇ ਉਸ ਤੋਂ ਬਾਅਦ ਮੇਰੇ ਜਵਾਈ ਜਤਿੰਦਰ ਸਿੰਘ ਦਾ ਵੀ ਫੋਨ ਆਇਆ ਕਿ ਤੁਸੀਂ ਜਸਮੀਨ ਕੌਰ ਨੂੰ ਲੈ ਜਾਵੋ , ਉਹ ਲੜਾਈ – ਝਗੜਾ ਕਰਦੀ ਹੈ ਤੇ ਮੈਂ ਉਸ ਨੂੰ ਨਹੀਂ ਰੱਖਣਾ ਨਹੀ ਤਾ ਮੈ ਤੁਹਾਡੀ ਲਤਾੱ ਵਢੂ। । ਮਨਜੀਤ ਕੌਰ ਨੇ ਅੱਗੇ ਕਿਹਾ ਕਿ 12:30 ਵਜੇ ਸਾਡੇ ਘਰ ਮੇਰੀ ਲੜਕੀ ਦੇ ਵਿਚੋਲੇ ਨੇ ਆਣ ਕੇ ਦੱਸਿਆ ਕਿ ਜਸਮੀਨ ਕੌਰ ਨੇ ਕਣਕ ਵਿਚ ਰੱਖਣ ਵਾਲੀ ਸਲਫ਼ਾਸ ਖਾ ਲਈ ਹੈ ਤੇ ਅਸੀਂ ਉਸ ਦੇ ਨਾਲ ਗੱਡੀ ‘ ਤੇ ਜਾ ਕੇ ਤੁਰੰਤ ਜਸਮੀਨ ਕੌਰ ਨੂੰ ਅੰਮ੍ਰਿਤਸਰ ਹਸਪਤਾਲ ਵਿਖੇ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਜਸਮੀਨ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ ।

ਮਨਜੀਤ ਕੌਰ ਨੇ ਕਿਹਾ ਕਿ ਮੇਰੀ ਲੜਕੀ ਜਸਮੀਨ ਕੌਰ ਨੇ ਆਪਣੇ ਪਤੀ ਜਤਿੰਦਰ ਸਿੰਘ ਤੇ ਸੱਸ ਸੁਖਵਿੰਦਰ ਕੌਰ ਤੋਂ ਦੁਖੀ ਹੋ ਕੇ ਸਲਫ਼ਾਸ ਖਾਹ ਕੇ ਖ਼ੁਦਕੁਸ਼ੀ ਕੀਤੀ ਹੈ । ਥਾਣਾ ਸ੍ਰੀ ਹਰਿਗੋਬਿੰਦਪੁਰ ਵਿਖੇ ਏ.ਐੱਸ.ਆਈ. ਹਰਪਾਲ ਸਿੰਘ ਨੇ ਮਨਜੀਤ ਕੌਰ ਦੇ ਬਿਆਨੇ ਦੇ ਆਧਾਰ ‘ ਤੇ ਮ੍ਰਿਤਕ ਜਸਮੀਨ ਕੌਰ ਦੇ ਪਤੀ ਤੇ ਸੱਸ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ । ਪਰ ਅੱਜ ਤੱਕ

ਪੁਲਿਸ ਦੋਸ਼ੀਆ ਨੂੰ ਗ੍ਰਿਫਤਾਰ ਨਹੀ ਕਰ ਰਹੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਲਟਾ ਪੁਲਿਸ ਹੀ ਰਾਜ਼ੀਨਾਮੇ ਦਾ ਦਬਾਅ ਬਨਾਂ ਰਹੀ ਹੈ।

News Website in Jalandhar
News Website in Jalandhar
News Website in Jalandhar

LEAVE A REPLY

Please enter your comment!
Please enter your name here