ਜਲੰਧਰ- ਮਾਡਲ ਟਾਊਨ ਸ਼ਮਸ਼ਾਨ ਘਾਟ ਦੇ ਨਾਲ ਲੱਗੇ ਕੂੜੇ ਦੇ ਡੰਪ ਨੂੰ ਬੰਦ ਕਰਾਉਣ ਲਈ ਸਮੂਹ ਇਲਾਕਾ ਨਿਵਾਸੀਆਂ ਨੇ ਕੱਲ ਮੀਟਿੰਗ ਕਰਕੇ ਫੈਸਲਾ ਕੀਤਾ ਕਿ ਇਥੇ ਕੂੜਾ ਨਹੀਂ ਸੁੱਟਣ ਦਿੱਤਾ ਜਾਵੇਗਾ।
ਇਹ ਜਾਣਕਾਰੀ ਜਸਵਿੰਦਰ ਸਿੰਘ ਸਾਹਨੀ ਸ਼੍ਰੀ ਵਰਿੰਦਰ ਮਲਿਕ, ਮਨਮੀਤ ਸਿੰਘ ਸੋਢੀ, ਵੱਲੋਂ ਸਾਂਝੇ ਤੋਰ ਤੇ ਗਈ ਦਿੱਤੀ ਗਈ। ਇਸ ਸੰਬੰਧ ਵਿੱਚ ਪਹਿਲਾ ਪ੍ਰਸ਼ਾਸਨ ਨੂੰ ਬਹੁਤ ਵਾਰ ਪੱਤਰਾਂ ਰਾਹੀ ਤੇ ਮਿਲ ਕੇ ਇਸ ਡੰਪ ਕਰਕੇ ਇਲਾਕਾ ਨਿਵਾਸੀਆਂ ਨੂੰ ਆ ਰਹੀਆਂ ਪਰੇਸ਼ਾਨੀਆਂ ਕਰਕੇ ਇਸ ਨੂੰ ਬੰਦ ਕਰਾਉਣ ਲਈ ਬੇਨਤੀਆਂ ਕੀਤੀਆਂ।
ਪਰ ਪ੍ਰਸ਼ਾਸਨ ਵੱਲੋਂ ਢੁਕਵੇਂ ਬਦਲ ਨਾ ਕਰਨ ਕਾਰਨ ਲੋਕਾਂ ਨੇ ਮਜਬੂਰ ਹੋ ਕਿ ਇੱਥੇ ਸ਼ਾਂਤੀ ਪੂਰਵਕ ਧਰਨਾ ਦੇ ਕੇ ਪ੍ਰਸ਼ਾਸਨ ਤੌ ਮੰਗ ਕੀਤੀ ਹੈ ਕਿ ਇਸ ਡੰਪ ਨੂੰ ਜਲਦੀ ਤੌ ਜਲਦੀ ਇੱਥੋਂ ਬੰਦ ਕੀਤਾ ਜਾਵੇ। ਇੱਥੇ ਭਿਆਨਕ ਬਿਮਾਰੀਆਂ ਫੈਲਣ ਕਰਕੇ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ। ਤਕਰੀਬਨ ਇੱਕ ਲੱਖ ਤੌ ਉੱਪਰ ਆਬਾਦੀ ਤੇ ਇਸ ਦਾ ਬਹੁਤ ਜ਼ਹਿਰੀਲਾ ਅਸਰ ਪੈ ਰਿਹਾ ਹੈ।
ਇਸ ਡੰਪ ਦੇ ਨੇੜੇ ਗੁਰੂਦਵਾਰਾ ,ਮੰਦਰ , ਸਕੂਲ ਮਦਰ ਟ੍ਰੈਸਾ ਹੋਮ। ਸ਼ਮਸ਼ਾਨ ਘਾਟ ਹਨ। ਕੇਵਲ ਵਿਹਾਰ ਸੁਸਾਇਟੀ ਦੇ ਪ੍ਰਧਾਨ ਕਰਨਲ ਅਮਰੀਕ ਸਿੰਘ ਵੱਲੋਂ ਦੱਸਿਆ ਗਿਆ ਹੈ ਜੋ ਇੱਕ ਗੇਟ ਜੋ ਸ਼ਮਸ਼ਾਨ ਘਾਟ ਵੱਲ ਨੂੰ ਖੁੱਲ੍ਹਦਾ ਹੈ ਜੋ ਪਿਛਲੇ ਲਗਾਤਾਰ ਕਈ ਸਾਲਾ ਤੋਂ ਇਸ ਕੂੜੇ ਦੇ ਢੇਰਾਂ ਕਾਰਨ ਬੰਦ ਪਇਆ ਹੋਇਆ ਹੈ।
ਇਸ ਨੂੰ ਵੀ ਕੱਲ ਤੋਂ ਕਾਲੋਨੀ ਦੇ ਨਿਵਾਸੀਆ ਲਈ ਖੋਲ ਦਿੱਤਾ ਜਾਵੇਗਾ। ਇਸ ਮੀਟਿੰਗ ਵਿੱਚ ਅਲੱਗ ਅਲੱਗ ਕਲੋਨੀਆਂ ਤੌ ਸਰਵ ਬਲਰਾਜ ਠਾਕੁਰ ਕੌਂਸਲਰ ,ਸੁਰਿੰਦਰ ਸਿੰਘ ਭਾਪਾ ਕੌਂਸਲਰ ਪਤੀ ਜਸਵਿੰਦਰ ਸਿੰਘ ਸਾਹਨੀ ਸ਼੍ਰੀ ਵਰਿੰਦਰ ਮਲਿਕ, ਮਨਮੀਤ ਸਿੰਘ ਸੋਢੀ, ਸੁਨੀਲ ਚੋਪੜਾ, ਆਰ ਪੀ ਗੰਭੀਰ ,ਮਨਮੋਹਨ ਸਿੰਘ , ਏ ਐਲ ਚਾਵਲਾ ,ਅਸ਼ੋਕ ਸਿੱਕਾ ,ਅਸ਼ਵਨੀ ਸਹਿਗਲ , ਰਤਨ ਭਾਰਤੀ ,ਸੰਜੀਵ ਸਿੰਘ , ਡਾ. ਐਚ ਐਮ ਹੁਰੀਆ ,ਸੁਰਿੰਦਰ ਪਾਲ ਸਿੰਘ , ਕੁਨਾਲ ਸਲੋਜਾ ,ਦਵਿੰਦਰ ਸਿੰਘ ,ਹਰਜਿੰਦਰ ਸਿੰਘ ,ਗੁਰਪ੍ਰੀਤ ਸਿੰਘ ਗੋਪੀ ਭੁਪਿੰਦਰ ਚਾਵਲਾ ,ਸਿੰਘ ,ਅਜਿੰਦਰ ਸਿੰਘ , ਰਾਕੇਸ਼ ਥਾਪਰ ਅੱਤੇ ਹੋਰ ਇਲਾਕਾ ਨਿਵਾਸੀ ਮੋਜਦੂ ਸਨ। ਸਭ ਨੇ ਸਰਬ ਸੰਮਤੀ ਨਾਲ ਇਸ ਤੇ ਸਹਿਮਤੀ ਦਿੱਤੀ।


